ਹਸਪਤਾਲ ਤੋਂ ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਨੂੰ ਲੈ ਕੇ ਅੱਜ ਵੀ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੋਈ ਹੈ। ਅਸੀਂ ਹਰੇਕ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਗਮਗੀਨ ਮਾਹੌਲ ਵਿਚ ਕਿਸਾਨਾਂ ਅਤੇ ਸ਼ੁੱਭਕਰਨ ਦੇ ਪਰਿਵਾਰ ਨਾਲ ਖੜ੍ਹੇ ਹਨ। ਅਸੀਂ ਉਨ੍ਹਾਂ ਸਤਿਕਾਰਯੋਗ ਹਾਈਕੋਰਟ ਦੇ ਵਕੀਲਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ੁੱਭਕਰਨ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਆਪਣਾ ਕੰਮਕਾਜ ਸ਼ੁੱਕਰਵਾਰ ਨੂੰ ਬੰਦ ਰੱਖਿਆ। ਸਾਨੂੰ ਇਹ ਵੀ ਖ਼ਬਰ ਮਿਲੀ ਹੈ ਕਿ ਕੁਝ ਲੋਕ ਵਕੀਲਾਂ ਉੱਤੇ ਦਬਾਅ ਪਾ ਰਹੇ ਹਨ ਕਿ ਇਹ ਤੁਸੀਂ ਗਲਤ ਕਰ ਰਹੇ ਹੋ। ਇਸ ਦਾ ਮਤਲਬ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਪਣੇ ਹੱਕਾਂ ਲਈ ਬਾਹਰ ਨਿਕਲਿਆ ਹੈ ਤਾਂ ਸਰਕਾਰ ਕਿਸ ਢੰਗ ਨਾਲ ਇਨ੍ਹਾਂ ਕਿਸਾਨਾਂ ਨਾਲ ਪੇਸ਼ ਆ ਰਹੀ ਹੈ।ਜੇਕਰ ਕੋਈ ਦੇਸ਼ ਦਾ ਵਾਸੀ ਇਹ ਮਹਿਸੂਸ ਕਰਦਾ ਹੈ ਕਿ ਜੇਕਰ ਅਸੀਂ ਢਿੱਡ ਭਰ ਕੇ ਰੋਟੀ ਖਾ ਰਹੇ ਹਾਂ ਇਹ ਸਭ ਕੁਝ ਕਿਸਾਨਾਂ ਦੀ ਬਦੌਲਤ ਹੈ।
.
Jagjit Singh Dallewal from the hospital made this special appeal to the people of Punjab!
.
.
.
#farmersprotest #kisanandolan #jagjitsinghdhallewal
~PR.182~